The government is now operating in accordance with the Guidance on Caretaker Conventions pending the outcome of the 2025 federal election.

Comcare ਨਾਲ ਸੰਪਰਕ ਕਿਵੇਂ ਕਰੋ - Punjabi / ਪੰਜਾਬੀ

Comcare ਰਾਸ਼ਟਰੀ ਕੰਮ ਅਤੇ ਸਿਹਤ, ਅਤੇ ਕਰਮਚਾਰੀ ਮੁਆਵਜਾ ਅਥਾਰਟੀ ਹੈ।

ਅਸੀਂ ਸਰਕਾਰੀ ਨਿਯਾਮਕ, ਬੀਮਾਕਰਤਾ, ਕਲੇਮ ਮੈਨੇਜਰ ਅਤੇ ਯੋਜਨਾ ਪ੍ਰਬੰਧਕ ਹਾਂ।  ਅਸੀਂ ਸੁਰੱਖਿਆ ਅਤੇ ਸਿਹਤਮੰਦ ਤੌਰ 'ਤੇ ਕੰਮ ਕਰਨ ਨੂੰ ਵਧਾਵਾ ਦੇਣ ਲਈ ਅਤੇ ਇਸਨੂੰ ਸਮਰਥ ਕਰਨ ਲਈ ਕਰਮਚਾਰੀਆਂ, ਉਨ੍ਹਾਂ ਦੇ ਰੋਜਗਾਰਦਾਤਾਵਾਂ ਅਤੇ ਯੁਨਿਅਨਾਂ ਨਾਲ ਭਾਗੀਦਾਰੀ ਕਰਦੇ ਹਾਂ।

ਜੇਕਰ ਇਸ ਵੈੱਬਸਾਈਟ ਵਿੱਚ ਦਿੱਤੀ ਜਾਣਕਾਰੀ ਦਾ ਅਨੁਵਾਦ ਕਰਨ ਲਈ ਜਾਂ ਦੋਭਾਸ਼ੀਏ ਦੀ ਮਦਦ ਨਾਲ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਨੂੰ ਮਦਦ ਦੀ ਲੋੜ ਹੈ, ਤਾਂ ਅਨੁਵਾਦ ਅਤੇ ਦੋਭਾਸ਼ੀਆ ਸੇਵਾ (Translation and Interpreting Service (TIS National)) ਨੂੰ 131 450 ਤੇ (ਆਸਟ੍ਰੇਲੀਆ ਵਿੱਚ) ਜਾਂ +613 9268 8332 ਤੇ (ਆਸਟ੍ਰੇਲੀਆ ਤੋਂ ਬਾਹਰ) ਸੰਪਰਕ ਕਰੋ। TIS ਨੈਸ਼ਨਲ 160 ਤੋਂ ਵੱਧ ਭਾਸ਼ਾਵਾਂ ਵਿੱਚ ਦੋਭਾਸ਼ੀਆ ਸੇਵਾਵਾਂ ਪ੍ਰਦਾਨ ਕਰਦੀ ਹੈ।

ਜਦੋਂ ਤੁਸੀਂ TIS ਨੈਸ਼ਨਲ ਨੂੰ ਫੋਨ ਕਰਦੇ ਹੋ ਤਾਂ ਤੁਹਾਡਾ ਸੁਆਗਤ ਅੰਗਰੇਜ਼ੀ ਭਾਸ਼ੀ ਆਪਰੇਟਰ ਵਲੋਂ ਕੀਤਾ ਜਾਵੇਗਾ ਜੋ ਇਹ ਪੁੱਛੇਗਾ ਕਿ ਤੁਹਾਨੂੰ ਕਿਹੜੀ ਭਾਸ਼ਾ ਵਿੱਚ ਦੋਭਾਸ਼ੀਏ ਦੀ ਲੋੜ ਹੈ।  ਫਿਰ ਤੁਹਾਨੂੰ ਹੋਲਡ ਤੇ ਰੱਖਿਆ ਜਾਵੇਗਾ ਜਦੋਂ ਆਪਟੇਰ ਕਿਸੇ ਉਪਲਬਧ ਦੋਭਾਸ਼ੀਏ ਦੀ ਭਾਲ ਕਰੇਗਾ।

ਜੇਕਰ ਤੁਹਾਡੀ ਭਾਸ਼ਾ ਵਿੱਚ ਦੋਭਾਸ਼ੀਆ ਉਪਲਬਧ ਨਹੀਂ ਹੈ, ਤਾਂ ਆਪਰੇਟਰ ਦੋਭਾਸ਼ੀਏ ਨਾਲ ਤੁਹਾਡਾ ਸੰਪਰਕ ਸਥਾਪਿਤ ਕਰੇਗਾ ਅਤੇ ਤੁਹਾਡੇ ਤੋਂ ਇੱਹ ਪੁੱਛੇਗਾ ਕਿ ਤੁਹਾਨੂੰ ਕਿਹੜੀ ਸੰਸਥਾ ਨਾਲ ਸੰਪਰਕ ਕਰਨ ਦੀ ਲੋੜ ਹੈ।  ਦੋਭਾਸ਼ੀਏ ਨੂੰ ਇਹ ਦੱਸੋ ਕਿ ਤੁਸੀਂ Comcare ਨਾਲ ਸੰਪਰਕ ਕਰਨਾ ਚਾਹੁੰਦੇ ਹੋ ਅਤੇ Comcare ਦਾ ਫੋਨ ਨੰਬਰ 1300 366 979 ਹੈ।

ਜੇਕਰ ਤੁਹਾਡੀ ਭਾਸ਼ਾ ਵਿੱਚ ਦੋਭਾਸ਼ੀਆ ਉਪਲਬਧ ਨਹੀਂ ਹੈ, ਤਾਂ ਆਪਰੇਟਰ ਤੁਹਾਨੂੰ ਛੇਤੀ ਹੀ ਮੁੜ ਫੋਨ ਕਰਨ ਲਈ ਕਹੇਗਾ।

Page last reviewed: 14 February 2020

Comcare
GPO Box 9905, Canberra, ACT 2601
1300 366 979 | www.comcare.gov.au

Date printed 17 Apr 2025

https://www.comcare.gov.au/about/contact/contact-us/punjabi